ਅਪਾਹਜ ਲੋਕਾਂ ਲਈ ਰਜਜਸਟ੍ਰੇਸ਼ਨ ਕਾਰਡ
-
ਉਦੇਸ਼
“ਅਪਾਹਜਤਾਵਾਂ ਵਾਲੇ ਲੋਕਾਂ ਲਈ ਰਜਿਸਟ੍ਰੇਸ਼ਨ ਕਾਰਡ” (“ਕਾਰਡ”) ਉਹਨਾਂ ਵਿਅਕਤੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਸਥਾਈ ਜਾਂ ਅਸਥਾਈ ਕਿਸਮ ਦੀ ਅਪਾਹਜਤਾ (ਅਪਾਹਜਤਾਵਾਂ) ਤੋਂ ਪੀੜਤ ਪਾਏ ਗਏ ਹਨ। ਕਾਰਡ ਦਾ ਉਦੇਸ਼ ਕਾਰਡਧਾਰਕ ਨੂੰ ਆਪਣੀ ਅਪਾਹਜਤਾ ਸਥਿਤੀ ਦੇ ਦਸਤਾਵੇਜ਼ੀ ਸਬੂਤ ਵਜੋਂ, ਲੋੜ ਪੈਣ 'ਤੇ ਇਸ ਨੂੰ ਪੇਸ਼ ਕਰਨ ਦੇ ਯੋਗ ਬਣਾਉਣਾ ਹੈ। ਇਹ ਕੋਈ ਵਿਸ਼ੇਸ਼ ਅਧਿਕਾਰ ਕਾਰਡ ਜਾਂ ਕ੍ਰੈਡਿਟ ਕਾਰਡ ਨਹੀਂ ਹੈ। ਕਾਰਡ ਧਾਰਕ ਦੀ ਪਛਾਣ ਦੀ ਸਹੂਲਤ ਲਈ ਅਤੇ ਕਾਰਡਧਾਰਕ ਤੋਂ ਇਲਾਵਾ ਹੋਰ ਵਿਅਕਤੀਆਂ ਦੁਆਰਾ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਲਈ ਕਾਰਡ 'ਤੇ ਕਾਰਡ ਧਾਰਕ ਦਾ ਨਾਮ, ਲਿੰਗ, ਫੋਟੋ ਅਤੇ ਕਿਸਮ(ਕਿਸਮਾਂ) ਨੂੰ ਛਾਪਿਆ ਜਾਂਦਾ ਹੈ। ਕਾਰਡ ਤੀਜੀ ਧਿਰ ਲਈ ਗੈਰ-ਤਬਾਦਲਾਯੋਗ ਹੈ ਅਤੇ ਗੈਰ-ਵਿਕਰੀ ਹੈ।
24 ਜੂਨ 2024 ਤੋਂ, ਕਾਰਡ ਇੱਕ ਭੌਤਿਕ ਕਾਰਡ ਅਤੇ ਇੱਕ ਇਲੈਕਟ੍ਰਾਨਿਕ ਸੰਸਕਰਣ ਦੇ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ। ਈ-ਕਾਰਡ ਅਤੇ ਭੌਤਿਕ ਕਾਰਡ ਦੇ ਫਾਰਮੈਟ ਇੱਕੋ ਜਿਹੇ ਹਨ। ਯੋਗ ਵਿਅਕਤੀ (ਹੇਠਾਂ ਭਾਗ II ਦੇਖੋ) "ਈ-ਕਾਰਡ" ਦੀ ਚੋਣ ਕਰ ਸਕਦੇ ਹਨ ਅਤੇ ਅਰਜ਼ੀਆਂ (ਨਵਾਂ ਕਾਰਡ, ਕਾਰਡ ਦਾ ਨਵੀਨੀਕਰਨ ਜਾਂ ਕਾਰਡ ਬਦਲਣ ਸਮੇਤ) ਦੇਣ ਵੇਲੇ ਆਪਣਾ ਈਮੇਲ ਪਤਾ ਪ੍ਰਦਾਨ ਕਰ ਸਕਦੇ ਹਨ। ਜਿਵੇਂ ਕਿ ਭੌਤਿਕ ਕਾਰਡਾਂ ਦੇ ਮੌਜੂਦਾ ਧਾਰਕਾਂ ਲਈ, ਮੁੜ ਵਸੇਬੇ ਲਈ ਕੇਂਦਰੀ ਰਜਿਸਟਰੀ (CRR) ਅਗਲੇ ਪੜਾਅ ਵਿੱਚ ਇਲੈਕਟ੍ਰਾਨਿਕ ਸੰਸਕਰਣ ਲਈ ਅਪਲਾਈ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਪ੍ਰਬੰਧ ਕਰੇਗੀ। ਵੇਰਵਿਆਂ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ।
-
ਕੌਣ ਅਪਲਾਈ ਕਰ ਸਕਦਾ ਹੈ
ਕੋਈ ਵੀ ਵਿਅਕਤੀ ਜੋ ਕਿਸੇ ਅਪਾਹਜਤਾ ਤੋਂ ਪੀੜਤ ਪਾਇਆ ਗਿਆ ਹੈ, ਜਿਸ ਵਿੱਚ ਸੁਣਨ ਦੀ ਕਮਜ਼ੋਰੀ, ਦ੍ਰਿਸ਼ਟੀ ਦੀ ਕਮਜ਼ੋਰੀ, ਬੋਲਣ ਦੀ ਕਮਜ਼ੋਰੀ, ਸਰੀਰਕ ਅਸਮਰੱਥਾ, ਔਟਿਜ਼ਮ, ਮਾਨਸਿਕ ਬਿਮਾਰੀ, ਬੌਧਿਕ ਅਸਮਰਥਤਾ, ਕਿਸੇ ਅੰਗ ਦੇ ਕੰਮ ਕਰਨ ਵਿੱਚ ਅਸਮਰਥਤਾ/ ਪੁਰਾਣੀ ਬਿਮਾਰੀ, ਧਿਆਨ ਦੀ ਘਾਟ / ਹਾਈਪਰਐਕਟੀਵਿਟੀ ਡਿਸਆਰਡਰ ਅਤੇ ਖਾਸ ਸਿੱਖਣ ਦੀਆਂ ਮੁਸ਼ਕਲਾਂ, ਅਤੇ ਜਿਨ੍ਹਾਂ ਅਪਾਹਜਤਾ ਦੀ ਗੰਭੀਰਤਾ ਜੀਵਨ ਦੀਆਂ ਪ੍ਰਮੁੱਖ ਗਤੀਵਿਧੀਆਂ, ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਭਾਗੀਦਾਰੀ, ਅਤੇ/ਜਾਂ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਜਿਸ ਨੂੰ ਮੁੜ ਵਸੇਬੇ ਵਿੱਚ ਆਮ ਨਾਲੋਂ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ, ਉਹ ਕਾਰਡ ਲਈ ਅਰਜ਼ੀ ਦੇ ਸਕਦਾ ਹੈ।
-
ਐਪਲੀਕੇਸ਼ਨ
ਅਪਾਹਜ ਵਿਅਕਤੀਆਂ ਦੁਆਰਾ ਜਾਂ ਉਹਨਾਂ ਦੇ ਮਾਤਾ-ਪਿਤਾ ਜਾਂ ਉਹਨਾਂ ਦੀ ਤਰਫੋਂ ਕਾਨੂੰਨੀ ਸਰਪ੍ਰਸਤ ਦੁਆਰਾ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਬਿਨੈਕਾਰਾਂ ਦੀ ਤਰਫੋਂ ਅਰਜ਼ੀ ਦੇਣ ਦੇ ਮਾਮਲੇ ਵਿੱਚ, ਕਿਰਪਾ ਕਰਕੇ ਬਿਨੈਕਾਰ ਨਾਲ ਸਬੰਧਾਂ ਬਾਰੇ ਦਸਤਾਵੇਜ਼ੀ ਸਬੂਤ ਦੀ ਇੱਕ ਕਾਪੀ ਜਮ੍ਹਾਂ ਕਰੋ।
-
ਐਪਲੀਕੇਸ਼ਨ ਪ੍ਰਕਿਰਿਆਵਾਂ
ਅਰਜ਼ੀ ਕਿਰਤ ਅਤੇ ਭਲਾਈ ਬਿਊਰੋ ਦੀ ਵੈੱਬਸਾਈਟ (https://crr.lwb.gov.hk/crr_public/eng/site.htm) कਰਾਹੀਂ ਆਨਲਾਈਨ ਜਾਂ ਡਾਕ ਰਾਹੀਂ ਕੀਤੀ ਜਾ ਸਕਦੀ ਹੈ।
ਡਾਕ ਰਾਹੀਂ ਅਰਜ਼ੀਆਂ ਲਈ, ਕਿਰਪਾ ਕਰਕੇ ਕਿਰਤ ਅਤੇ ਭਲਾਈ ਬਿਊਰੋ ਦੀ ਵੈੱਬਸਾਈਟ(https://www.lwb.gov.hk/en/scservicedesk/crr_rc/download_crr.html) ਤੋਂ ਅਰਜ਼ੀ ਫਾਰਮ (CRR3) ਡਾਊਨਲੋਡ ਕਰੋ, ਜਾਂ ਇਸ ਨੂੰ CRR, ਕਿਰਤ ਵਿਭਾਗ ਦੇ ਚੋਣਵੇਂ ਪਲੇਸਮੈਂਟ ਡਿਵੀਜ਼ਨ ਦੇ ਜ਼ਿਲ੍ਹਾ ਦਫ਼ਤਰਾਂ, ਸਮਾਜ ਭਲਾਈ ਵਿਭਾਗ ਦੇ ਜ਼ਿਲ੍ਹਾ ਸਮਾਜ ਭਲਾਈ ਦਫ਼ਤਰਾਂ ਜਾਂ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੇ ਗ੍ਰਹਿ ਮਾਮਲਿਆਂ ਦੇ ਜਾਂਚ ਕੇਂਦਰਾਂ ਤੋਂ ਲੈ ਸਕਦੇ ਹੋ। ਸਹਾਇਕ ਦਸਤਾਵੇਜ਼ਾਂ (ਕਿਰਪਾ ਕਰਕੇ ਹੇਠਾਂ (a) ਤੋਂ (c) ਨੂੰ ਵੇਖੋ) ਦੇ ਨਾਲ ਭਰੇ ਹੋਏ ਅਰਜ਼ੀ ਫਾਰਮ CRR ਨੂੰ ਭੇਜੇ ਜਾਣੇ ਚਾਹੀਦੇ ਹਨ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਮੇਲ ਆਈਟਮਾਂ ਲਈ ਉਚਿਤ ਅਦਾਇਗੀ ਕੀਤੀ ਗਈ ਹੈ (ਘੱਟ ਅਦਾਇਗੀ ਵਾਲੀਆਂ ਮੇਲ ਆਈਟਮਾਂ ਨੂੰ ਰੱਦ ਕਰ ਦਿੱਤਾ ਜਾਵੇਗਾ) ਅਤੇ ਵਾਪਸੀ ਦਾ ਪਤਾ ਲਿਖਿਆ ਗਿਆ ਹੈ। CRR ਦਾ ਪਤਾ ਇਸ ਤਰ੍ਹਾਂ ਹੈ:
ਸੈਂਟ੍ਰਲ ਰਜਿਸਟਰੀ ਫਾਰ ਰੀਹਬਿਲਟੈਸ਼ਨ
शਕਿਰਤ ਅਤੇ ਭਲਾਈ ਬਿਊਰੋ
Unit 1001, 10/F, The Hub,
23 Yip Kan Street,
Wong Chuk Hang, Hong Kongਬਿਨੈ-ਪੱਤਰ ਲਈ ਲੋੜੀਂਦੇ ਦਸਤਾਵੇਜ਼ ਅਤੇ ਨੋਟ ਕੀਤੇ ਜਾਣ ਵਾਲੇ ਸਬੰਧਤ ਮੁੱਦੇ (ਕ੍ਰਮਵਾਰ ਨਵੇਂ ਕਾਰਡ/ਕਾਰਡ ਦਾ ਨਵੀਨੀਕਰਨ/ਕਾਰਡ ਬਦਲਣ ਲਈ) ਹੇਠਾਂ ਦਿੱਤੇ ਹਨ:
(a) ਨਵਾਂ ਕਾਰਡ
ਇੱਕ ਬਿਨੈਕਾਰ ਨੂੰ ਬਿਨੈ-ਪੱਤਰ, ਉਸਦੀ ਅਪਾਹਜਤਾ ਨੂੰ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ੀ ਸਬੂਤ (ਕਿਰਪਾ ਕਰਕੇ ਹੇਠਾਂ ਭਾਗ V ਵੇਖੋ), ਉਸਦੀ ਪਛਾਣ ਦੇ ਦਸਤਾਵੇਜ਼ ਦੀ ਇੱਕ ਕਾਪੀ ਅਤੇ ਇੱਕ ਤਾਜ਼ਾ ਰੰਗੀਨ ਫੋਟੋ (ਇੱਕ ਸਾਫ ਬੈਕਗਰਾਉਂਡ ਵਿੱਚ ਪਿਛਲੇ ਛੇ ਮਹੀਨਿਆਂ ਦੇ ਅੰਦਰ ਲਈ ਗਈ ਪੂਰੇ ਚਿਹਰੇ ਵਾਲੀ ਰੰਗੀਨ ਫੋਟੋ) ਜਮ੍ਹਾਂ ਕਰਾਉਣੀ ਚਾਹੀਦੀ ਹੈ।
(b) ਕਾਰਡ ਦਾ ਨਵੀਨੀਕਰਨ
CRR ਅਸਥਾਈ ਪ੍ਰਕਿਰਤੀ ਵਾਲੇ ਅਪਾਹਜ ਵਿਅਕਤੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ (ਕ੍ਰਮਵਾਰ 11 ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨਾਬਾਲਗਾਂ ਸਮੇਤ) ਨੂੰ ਮਿਆਦ ਪੁੱਗਣ ਦੀਆਂ ਤਾਰੀਖਾਂ ਵਾਲੇ ਕਾਰਡ ਜਾਰੀ ਕਰਦਾ ਹੈ। ਇਹ ਕਾਰਡ ਮਿਆਦ ਪੁੱਗਣ 'ਤੇ ਆਪਣੇ ਆਪ ਅਵੈਧ ਹੋ ਜਾਣਗੇ।
ਅਸਥਾਈ ਅਪਾਹਜਤਾ (ਅਪਾਹਜਤਾਵਾਂ) ਵਾਲੇ ਵਿਅਕਤੀ ਨੂੰ ਜਾਰੀ ਕੀਤੇ ਕਾਰਡ ਦੀ ਵੈਧਤਾ ਦੀ ਮਿਆਦ ਆਮ ਤੌਰ 'ਤੇ ਦੋ ਸਾਲ ਹੁੰਦੀ ਹੈ, ਸਮਾਂ ਸੀਮਾ CRR ਦੁਆਰਾ ਧਾਰਕ ਦੀ ਅਪਾਹਜਤਾ ਦੇ ਦਸਤਾਵੇਜ਼ੀ ਸਬੂਤ ਦੀ ਪ੍ਰਾਪਤੀ ਦੀ ਮਿਤੀ ਤੋਂ ਗਿਣੀ ਜਾਂਦੀ ਹੈ। ਇੱਕ ਕਾਰਡਧਾਰਕ ਆਪਣੇ ਕਾਰਡ 'ਤੇ ਦਰਸਾਏ ਅਨੁਸਾਰ ਮਿਆਦ ਪੁੱਗਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਨਵਿਆਉਣ ਲਈ ਆਪਣੀ ਅਰਜ਼ੀ ਜਮ੍ਹਾਂ ਕਰ ਸਕਦਾ ਹੈ। ਇੱਕ ਕਾਰਡਧਾਰਕ ਨੂੰ ਆਪਣੀ ਅਪਾਹਜਤਾ ਨੂੰ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ੀ ਸਬੂਤ ਦੇ ਨਾਲ ਅਰਜ਼ੀ ਫਾਰਮ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ (ਕਿਰਪਾ ਕਰਕੇ ਹੇਠਾਂ ਭਾਗ V ਵੇਖੋ)।
ਜੇਕਰ ਕੋਈ ਕਾਰਡਧਾਰਕ ਆਪਣੇ ਕਾਰਡ 'ਤੇ ਦਰਸਾਈ ਮਿਆਦ ਪੁੱਗਣ ਦੀ ਮਿਤੀ ਤੋਂ ਦੋ ਮਹੀਨੇ ਤੋਂ ਵੀ ਪਹਿਲਾਂ ਨਵਿਆਉਣ ਲਈ ਆਪਣੀ ਅਰਜ਼ੀ ਜਮ੍ਹਾਂ ਕਰਦਾ ਹੈ, ਤਾਂ ਉਸ ਨੂੰ ਉਪਰੋਕਤ ਦਸਤਾਵੇਜ਼ਾਂ ਤੋਂ ਇਲਾਵਾ, ਛੇਤੀ ਨਵਿਆਉਣ ਦੀ ਅਰਜ਼ੀ ਦੇ ਕਾਰਨਾਂ ਨੂੰ ਦਰਸਾਉਂਦਾ ਇੱਕ ਪੱਤਰ ਜਮ੍ਹਾਂ ਕਰਾਉਣਾ ਚਾਹੀਦਾ ਹੈ ਅਤੇ ਨਵਾਂ ਕਾਰਡ ਪ੍ਰਾਪਤ ਕਰਨ ਤੋਂ ਬਾਅਦ CRR ਨੂੰ ਉਸਦੇ ਪਹਿਲਾਂ ਵਾਲੇ ਵੈਧ ਭੌਤਿਕ ਕਾਰਡ ਦੀ ਅਸਲ ਕਾਪੀ ਵਾਪਿਸ ਜਮਾਂ ਕਰਾਉਣੀ ਚਾਹੀਦੀ ਹੈ।
ਇੱਕ ਬੱਚੇ/ਕਿਸ਼ੋਰ ਨੂੰ ਕ੍ਰਮਵਾਰ 11 ਜਾਂ 18 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਆਪਣੀ ਨਵੀਨੀਕਰਨ ਦੀ ਬੇਨਤੀ ਨੂੰ ਬਿਨੈ-ਪੱਤਰ ਦੇ ਨਾਲ, ਉਸ ਦੀ ਅਪਾਹਜਤਾ ਨੂੰ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ੀ ਸਬੂਤ (ਕਿਰਪਾ ਕਰਕੇ ਹੇਠਾਂ ਭਾਗ V ਵੇਖੋ), ਇੱਕ ਤਾਜ਼ਾ ਰੰਗੀਨ ਫੋਟੋ (ਇੱਕ ਸਾਫ ਬੈਕਗਰਾਉਂਡ ਵਿੱਚ ਪਿਛਲੇ ਛੇ ਮਹੀਨਿਆਂ ਦੇ ਅੰਦਰ ਲਈ ਗਈ ਪੂਰੇ ਚਿਹਰੇ ਵਾਲੀ ਰੰਗੀਨ ਫੋਟੋ) ਅਤੇ ਕ੍ਰਮਵਾਰ ਉਸਦੇ 11ਵੇਂ ਜਾਂ 18ਵੇਂ ਜਨਮਦਿਨ ਤੋਂ ਬਾਅਦ ਦੋ ਮਹੀਨਿਆਂ ਦੇ ਅੰਦਰ ਉਸਦੀ ਪਛਾਣ ਦੇ ਸਭ ਤੋਂ ਤਾਜ਼ਾ ਦਸਤਾਵੇਜ਼ ਦੀ ਇੱਕ ਕਾਪੀ ਜਮ੍ਹਾ ਕਰਨ ਦੀ ਲੋੜ ਹੁੰਦੀ ਹੈ।
ਕਾਰਡ ਨਵਿਆਉਣ ਲਈ ਅਰਜ਼ੀ ਦਿੰਦੇ ਸਮੇਂ, 18 ਸਾਲ ਤੋਂ ਘੱਟ ਉਮਰ ਦੇ ਕਾਰਡਧਾਰਕ ਨੂੰ ਅਪਾਹਜਤਾ 'ਤੇ ਇੱਕ ਤਾਜ਼ਾ ਦਸਤਾਵੇਜ਼ੀ ਸਬੂਤ ਜਮ੍ਹਾ ਕਰਨ ਤੋਂ ਛੋਟ ਦਿੱਤੀ ਜਾ ਸਕਦੀ ਹੈ ਜੇਕਰ ਉਸਦੀ ਅਪਾਹਜਤਾ ਪਹਿਲਾਂ ਹੀ ਉਸਦੀ ਪਿਛਲੀ ਕਾਰਡ ਲਈ ਅਰਜ਼ੀ 'ਤੇ ਮਾਨਤਾ ਪ੍ਰਾਪਤ ਅਧਿਕਾਰੀਆਂ ਦੁਆਰਾ ਸਥਾਈ ਰੂਪ ਵਿੱਚ ਪ੍ਰਮਾਣਿਤ ਕੀਤੀ ਗਈ ਹੈ।
(c) ਕਾਰਡ ਬਦਲਣਾ
- ਗੁੰਮ ਹੋਏ ਕਾਰਡਾਂ ਲਈ –
- ਕਾਰਡ 'ਤੇ ਪ੍ਰਿੰਟ ਕੀਤੇ ਗਏ ਨਿੱਜੀ ਡੇਟਾ/ ਅਪਾਹਜਤਾ ਦੀਆਂ ਕਿਸਮ (ਕਿਸਮਾਂ) ਨੂੰ ਬਦਲਣ ਲਈ –
ਇੱਕ ਕਾਰਡਧਾਰਕ ਨੂੰ ਬਿਨੈ-ਪੱਤਰ, ਉਸਦੀ ਪਛਾਣ ਦੇ ਦਸਤਾਵੇਜ਼ ਦੀ ਇੱਕ ਕਾਪੀ, ਕਾਰਡ ਬਦਲਣ ਦੇ ਕਾਰਨਾਂ ਨੂੰ ਦਰਸਾਉਂਦੇ ਹੋਏ ਇੱਕ ਪੱਤਰ ਦੇ ਨਾਲ ਜਮ੍ਹਾਂ ਕਰਾਉਣਾ ਚਾਹੀਦਾ ਹੈ। ਕਾਰਡ ਬਦਲਣ ਦੀ ਫੀਸ ਅਤੇ ਭੁਗਤਾਨ ਵਿਧੀ ਲਈ ਕਿਰਪਾ ਕਰਕੇ ਹੇਠਾਂ ਭਾਗ VII ਵੇਖੋ।
ਇੱਕ ਕਾਰਡ ਧਾਰਕ ਨੂੰ ਬਿਨੈ-ਪੱਤਰ, ਸੋਧ (ਸੋਧਾਂ) ਲਈ ਆਈਟਮਾਂ ਨੂੰ ਦਰਸਾਉਂਦਾ ਇੱਕ ਪੱਤਰ, ਉਸ ਦੀ ਪਛਾਣ ਦੇ ਦਸਤਾਵੇਜ਼ ਦੀ ਇੱਕ ਕਾਪੀ, ਉਸ ਦੀ ਅਪਾਹਜਤਾ (ਅਪਾਹਜਤਾਵਾਂ) ਨੂੰ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ੀ ਸਬੂਤ (ਅਪਾਹਜਤਾ ਕਿਸਮ (ਕਿਸਮਾਂ) ਦੇ ਬਦਲਾਅ ਲਈ) ਜਮ੍ਹਾਂ ਕਰਾਉਣੇ ਚਾਹੀਦੇ ਹਨ (ਕਿਰਪਾ ਕਰਕੇ ਹੇਠਾਂ ਭਾਗ V ਦੇਖੋ)। ਕਾਰਡ ਬਦਲਣ ਦੀ ਫੀਸ ਅਤੇ ਭੁਗਤਾਨ ਵਿਧੀ ਲਈ ਕਿਰਪਾ ਕਰਕੇ ਹੇਠਾਂ ਭਾਗ VII ਵੇਖੋ।
ਨਵੇਂ ਕਾਰਡ ਦੀ ਪ੍ਰਾਪਤੀ ਤੋਂ ਬਾਅਦ, ਕਾਰਡ ਧਾਰਕ ਨੂੰ ਆਪਣੇ ਪੁਰਾਣੇ ਵੈਧ ਭੌਤਿਕ ਕਾਰਡ ਦੀ ਅਸਲ ਕਾਪੀ CRR ਨੂੰ ਵਾਪਸ ਕਰਨੀ ਚਾਹੀਦੀ ਹੈ।
-
ਅਪਾਹਜਤਾ (ਅਪਾਹਜਤਾਵਾਂ) ਨੂੰ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ੀ ਸਬੂਤय
ਅਪਾਹਜਤਾ (ਅਪਾਹਜਤਾਵਾਂ) 'ਤੇ ਦਸਤਾਵੇਜ਼ੀ ਸਬੂਤ ਪਿਛਲੇ ਛੇ ਮਹੀਨਿਆਂ ਵਿੱਚ ਜਾਰੀ ਕੀਤੇ ਹੋਏ ਹੋਣੇ ਚਾਹੀਦੇ ਹਨ, ਜਿਸ ਵਿੱਚ ਬਿਨੈਕਾਰ ਦੀ ਅਪਾਹਜਤਾ ਦੀ ਹਰੇਕ ਕਿਸਮ ਅਤੇ ਉਸਦੀ ਅਪਾਹਜ ਹੋਣ ਦੀ ਸਥਿਤੀ ਦੀ ਮਿਆਦ ਨਿਰਧਾਰਤ ਹੋਣੀ ਚਾਹੀਦੀ ਹੈ। ਅਪਾਹਜਤਾ (ਅਪਾਹਜਤਾਵਾਂ) ਦੇ ਅਜਿਹੇ ਦਸਤਾਵੇਜ਼ੀ ਸਬੂਤ ਵਿੱਚ ਸ਼ਾਮਲ ਹੋ ਸਕਦੇ ਹਨ:
(a) ਹਾਂਗਕਾਂਗ ਵਿੱਚ ਡਾਕਟਰਾਂ ਜਾਂ ਰਜਿਸਟਰਡ ਸਹਾਇਕ ਸਿਹਤ ਕਰਮਚਾਰੀਆਂ ਦੁਆਰਾ ਜਾਰੀ ਕੀਤੇ ਸਰਟੀਫਿਕੇਟ;
(b) हਹਾਂਗਕਾਂਗ ਵਿੱਚ ਡਾਕਟਰਾਂ ਜਾਂ ਰਜਿਸਟਰਡ ਸਹਿਯੋਗੀ ਸਿਹਤ ਕਰਮਚਾਰੀਆਂ ਦੁਆਰਾ ਜਾਰੀ ਕੀਤਾ ਗਿਆ “ਅਪਾਹਜਤਾ ਵਾਲੇ ਲੋਕਾਂ ਲਈ ਰਜਿਸਟ੍ਰੇਸ਼ਨ ਕਾਰਡ ਲਈ ਅਪਾਹਜਤਾ ਕਿਸਮ ਦਾ ਪ੍ਰਮਾਣੀਕਰਨ (CRR4)” (ਜਿਵੇਂ ਕਿ ਅਰਜ਼ੀ ਫਾਰਮ ਨਾਲ ਨੱਥੀ ਹੈ ਜਾਂ ਕਿਰਤ ਅਤੇ ਭਲਾਈ ਬਿਊਰੋ ਦੀ ਵੈੱਬਸਾਈਟ(https://www.lwb.gov.hk/en/servicedesk/crr_rc/download_crr.html) ਡਾਊਨਲੋਡ ਕੀਤਾ ਜਾ ਸਕਦਾ ਹੈ);
(c) ਸਿੱਖਿਆ ਬਿਊਰੋ ਦੁਆਰਾ ਅਧੀਨ ਵਿਸ਼ੇਸ਼ ਸਕੂਲਾਂ ਦੇ ਇੰਚਾਰਜ ਅਫਸਰ; ਸਮਾਜ ਕਲਿਆਣ ਵਿਭਾਗ ਦੁਆਰਾ ਮੁੜ ਵਸੇਬੇ ਲਈ ਸਬੰਧਤ ਗੈਰ-ਸਰਕਾਰੀ ਸੰਸਥਾਵਾਂ; ਜਾਂ ਵੋਕੇਸ਼ਨਲ ਟਰੇਨਿੰਗ ਕੌਂਸਲ ਸ਼ਾਈਨ ਸਕਿੱਲ ਸੈਂਟਰ ਦੁਆਰਾ ਜਾਰੀ “ਅਪਾਹਜਤਾ ਵਾਲੇ ਲੋਕਾਂ ਲਈ ਰਜਿਸਟ੍ਰੇਸ਼ਨ ਕਾਰਡ ਲਈ ਅਪਾਹਜਤਾ ਕਿਸਮ ਦਾ ਪ੍ਰਮਾਣੀਕਰਨ (CRR4)”;
(d) ਅਸਮਰਥਤਾ ਵਾਲੇ ਡਰਾਈਵਰਾਂ ਲਈ ਟ੍ਰਾਂਸਪੋਰਟ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਅਪਾਹਜਤਾ ਸਬੂਤ; ਜਾਂ
(e) ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਅਪਾਹਜਤਾ ਦਾ ਸਬੂਤ (ਬਿਨੈਕਾਰ ਜੋ 100% ਕਮਾਉਣ ਦੀ ਸਮਰੱਥਾ ਦੇ ਨੁਕਸਾਨ ਦੇ ਨਾਲ ਅਪਾਹਜਤਾ ਭੱਤਾ ਜਾਂ ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ ਪ੍ਰਾਪਤ ਕਰਦੇ ਹਨ, ਆਦਿ, ਸਮਾਜ ਕਲਿਆਣ ਵਿਭਾਗ ਨਾਲ ਬਿਨੈਕਾਰਾਂ ਦੀ ਅਪਾਹਜਤਾ-ਸੰਬੰਧੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ CRR ਨੂੰ ਅਧਿਕਾਰਤ ਕਰਨ ਲਈ “ਸਹਿਮਤੀ ਫਾਰਮ – ਸਮਾਜ ਭਲਾਈ ਵਿਭਾਗ ਤੋਂ ਡਾਟਾ ਜਾਂਚ ਲਈ ਅਧਿਕਾਰ (CRR/SWD1)” (ਜਿਵੇਂ ਕਿ ਅਰਜ਼ੀ ਫਾਰਮ ਨਾਲ ਨੱਥੀ ਹੈ ਜਾਂ ਕਿਰਤ ਅਤੇ ਭਲਾਈ ਬਿਊਰੋ ਦੀ ਵੈੱਬਸਾਈਟ (https://www.lwb.gov.hk/en/servicedesk/crr_rc/download_crr.html)ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ) ਦੀ ਵਰਤੋਂ ਕਰ ਸਕਦੇ ਹਨ)।
-
ਕਾਰਡ ਜਾਰੀ ਹੋਣਾ
ਜੇਕਰ ਬਿਨੈਕਾਰ ਉਪਰੋਕਤ ਜਾਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਤਾਂ CRR ਕ੍ਰਮਵਾਰ ਡਾਕ ਅਤੇ ਈਮੇਲ ਦੁਆਰਾ ਭੌਤਿਕ ਕਾਰਡ ਅਤੇ ਇਲੈਕਟ੍ਰਾਨਿਕ ਸੰਸਕਰਣ ਭੇਜੇਗਾ।ਬਿਨੈਕਾਰਾਂ ਨੂੰ ਸਪਸ਼ਟ ਤੌਰ 'ਤੇ ਸਹੀ ਪੱਤਰ-ਵਿਹਾਰ ਪਤਾ ਅਤੇ ਈਮੇਲ ਪਤਾ ਭਰਨਾ ਚਾਹੀਦਾ ਹੈ।
ਬਿਨੈ-ਪੱਤਰ ਅਤੇ ਸਾਰੇ ਲੋੜੀਂਦੇ ਡੇਟਾ ਅਤੇ ਦਸਤਾਵੇਜ਼ਾਂ ਦੀ ਪ੍ਰਾਪਤੀ 'ਤੇ, CRR 15 ਕਾਰਜਕਾਰੀ ਦਿਨਾਂ ਦੇ ਅੰਦਰ ਕਾਰਡ ਜਾਰੀ ਕਰੇਗਾ।
ਫਾਰਮ ਵਿੱਚ ਨਿੱਜੀ ਡੇਟਾ ਦੀ ਵਿਵਸਥਾ ਪੂਰੀ ਤਰ੍ਹਾਂ ਸਵੈਇੱਛਤ ਹੈ। ਬਿਨੈਕਾਰ ਇਹ ਯਕੀਨੀ ਬਣਾਉਣਗੇ ਕਿ ਪ੍ਰਦਾਨ ਕੀਤੀ ਗਈ ਜਾਣਕਾਰੀ ਅਤੇ ਸੰਬੰਧਿਤ ਸਹਾਇਕ ਦਸਤਾਵੇਜ਼ ਸਹੀ ਅਤੇ ਦਰੁਸਤ ਹਨ ਅਤੇ ਫਾਰਮ ਵਿੱਚ ਇੱਕ ਘੋਸ਼ਣਾ ਪ੍ਰਦਾਨ ਕਰਨਗੇ। ਜੇ ਕੋਈ ਜ਼ਰੂਰੀ ਨਿੱਜੀ ਡੇਟਾ ਜਾਂ ਵੈਧ ਅਪਾਹਜਤਾ ਸਬੂਤ ਮੁਹੱਈਆ ਨਹੀਂ ਕੀਤਾ ਜਾਂਦਾ ਹੈ ਤਾਂ CRR ਕਿਸੇ ਅਰਜ਼ੀ 'ਤੇ ਕਾਰਵਾਈ ਕਰਨ ਦੇ ਅਯੋਗ ਹੋ ਸਕਦਾ ਹੈ।
CRR ਬਿਨੈਕਾਰਾਂ ਨੂੰ ਕਾਰਡ ਜਾਰੀ ਕਰਨ, ਰੱਦ ਕਰਨ ਅਤੇ ਮੁੜ ਦਾਅਵਾ ਕਰਨ ਦਾ ਅਧਿਕਾਰ ਰੱਖਦਾ ਹੈ।
-
ਫੀਸ
ਨਵਾਂ ਕਾਰਡ ਜਾਰੀ ਕਰਨ ਅਤੇ ਨਵੀਨੀਕਰਨ ਲਈ ਕੋਈ ਫੀਸ ਨਹੀਂ ਲਈ ਜਾਂਦੀ ਹੈ।
ਗੁੰਮ ਹੋਏ ਕਾਰਡਾਂ ਨੂੰ ਬਦਲਣ ਅਤੇ ਕਾਰਡ 'ਤੇ ਪ੍ਰਿੰਟ ਕੀਤੇ ਨਿੱਜੀ ਡੇਟਾ/ਅਯੋਗਤਾ ਕਿਸਮਾਂ ਨੂੰ ਬਦਲਣ ਲਈ, ਬਦਲਣ ਦੀ ਫੀਸ HK$58 ਹੈ, ਜੋ ਕਿ ਸਮਾਯੋਜਨ ਦੇ ਅਧੀਨ ਹੈ। ਭੁਗਤਾਨ ਚੈੱਕ ਜਾਂ "HKSAR ਦੀ ਸਰਕਾਰ" ਨੂੰ ਭੁਗਤਾਨ ਯੋਗ ਕੈਸ਼ੀਅਰ ਆਰਡਰ ਜਾਂ ਈ-ਚੈਕcrrecheque@lwb.gov.hk 'ਤੇ ਈਮੇਲ ਦੁਆਰਾ ਭੇਜੇ ਜਾਣ ਲਈ) ਦੁਆਰਾ ਕੀਤਾ ਜਾ ਸਕਦਾ ਹੈ। ਕਿਰਪਾ ਕਰਕੇ ਡਾਕ ਰਾਹੀਂ ਨਕਦੀ ਨਾ ਭੇਜੋ।
ਕਾਰਡਧਾਰਕ ਵਿੱਤੀ ਆਧਾਰ 'ਤੇ ਬਦਲੀ ਦੇ ਖਰਚੇ ਦੀ ਛੋਟ ਲਈ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਨੂੰ ਸਹਾਇਕ ਦਸਤਾਵੇਜ਼ਾਂ ਦੇ ਨਾਲ ਲਿਖਤੀ ਰੂਪ ਵਿੱਚ ਬਿਨੈ-ਪੱਤਰ ਜਮ੍ਹਾ ਕਰਨਾ ਚਾਹੀਦਾ ਹੈ (ਜਿਵੇਂ ਕਿ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਵੈਧ "ਮੈਡੀਕਲ ਛੋਟਾਂ ਲਈ ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ ਪ੍ਰਾਪਤਕਰਤਾਵਾਂ ਦੇ ਪ੍ਰਮਾਣ ਪੱਤਰ" ਦੀ ਇੱਕ ਕਾਪੀ)।
-
ਰੱਦ ਕਰਨਾ
ਜੇਕਰ ਕੋਈ ਕਾਰਡਧਾਰਕ ਆਪਣੇ ਕਾਰਡ 'ਤੇ ਦਿਖਾਈ ਗਈ ਮਿਆਦ ਪੁੱਗਣ ਦੀ ਮਿਤੀ ਤੋਂ ਪਹਿਲਾਂ ਕਾਰਡ ਨੂੰ ਰੱਦ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲਿਖਤੀ ਰੂਪ ਵਿੱਚ ਬੇਨਤੀ ਜਮ੍ਹਾਂ ਕਰਾਉਣੀ ਹੋਵੇਗੀ ਅਤੇ ਅਸਲ ਕਾਰਡ ਦੀ ਅਸਲ ਕਾਪੀ CRR ਨੂੰ ਵਾਪਸ ਕਰਨੀ ਹੋਵੇਗੀ।
-
ਨਿੱਜੀ ਜਾਣਕਾਰੀ ਇਕੱਤਰ ਕਰਨ ਦਾ ਬਿਆਨ
पਦਾਨ ਕੀਤੇ ਗਏ ਨਿੱਜੀ ਡੇਟਾ ਦੀ ਵਰਤੋਂ ਸਿਰਫ ਕਾਰਡ ਦੀ ਅਰਜ਼ੀ ਅਤੇ ਜਾਰੀ ਕਰਨ ਨਾਲ ਸਬੰਧਤ ਉਦੇਸ਼ਾਂ ਲਈ ਕੀਤੀ ਜਾਵੇਗੀ। CRR ਯੋਜਨਾਬੰਦੀ ਪੁਨਰਵਾਸ ਸੇਵਾਵਾਂ ਅਤੇ ਖੋਜ ਦੇ ਉਦੇਸ਼ਾਂ ਲਈ ਅਪਾਹਜਤਾ ਦੇ ਅੰਕੜੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਾਂਗ ਕਾਂਗ ਵਿੱਚ ਅਪਾਹਜਤਾ ਵਾਲੇ ਵਿਅਕਤੀਆਂ ਦੇ ਡੇਟਾ ਨੂੰ ਇਕੱਤਰ ਕਰਦਾ ਅਤੇ ਸੰਕਲਿਤ ਕਰਦਾ ਹੈ ਜੋ ਕਾਰਡ ਧਾਰਕ ਹਨ। ਪ੍ਰਦਾਨ ਕੀਤੇ ਗਏ ਨਿੱਜੀ ਡੇਟਾ ਨੂੰ ਭਰੋਸੇ ਵਿੱਚ ਅਤੇ "ਨਿੱਜੀ ਡੇਟਾ (ਗੋਪਨੀਯਤਾ) ਆਰਡੀਨੈਂਸ" ਦੇ ਸੰਬੰਧਿਤ ਉਪਬੰਧਾਂ ਦੇ ਅਨੁਸਾਰ ਸੰਭਾਲਿਆ ਜਾਵੇਗਾ ਅਤੇ ਸੰਖੇਪ ਅੰਕੜਿਆਂ ਦੇ ਰੂਪ ਵਿੱਚ ਛੱਡ ਕੇ ਕਿਸੇ ਹੋਰ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਖੁਲਾਸਾ ਨਹੀਂ ਕੀਤਾ ਜਾਵੇਗਾ।
ਕਿਸੇ ਕਾਰਡ ਧਾਰਕ ਦੇ ਸਪੱਸ਼ਟ ਸਮਝੌਤੇ 'ਤੇ, ਉਸ ਦਾ ਆਪਣਾ ਡੇਟਾ, ਜਿਸ ਵਿੱਚ ਅਪਾਹਜਤਾ ਦੀ ਕਿਸਮ (ਕਿਸਮਾਂ) ਸਮੇਤ, ਕਿਸੇ ਤੀਜੀ ਧਿਰ ਜਾਂ ਸਬੰਧਤ ਕਾਰਡਧਾਰਕ ਦੁਆਰਾ ਅਧਿਕਾਰਤ ਸੰਸਥਾਵਾਂ ਨੂੰ ਜਾਰੀ ਕੀਤਾ ਜਾ ਸਕਦਾ ਹੈ।
ਨਿੱਜੀ ਡੇਟਾ ਨੂੰ ਉਪਰੋਕਤ ਉਦੇਸ਼ਾਂ ਦੀ ਪੂਰਤੀ ਕਰਨ ਤੋਂ ਇੱਕ ਸਾਲ ਬਾਅਦ ਮਿਟਾ ਦਿੱਤਾ ਜਾਵੇਗਾ।
ਬਿਨੈਕਾਰਾਂ ਨੂੰ ਨਿੱਜੀ ਡੇਟਾ (ਗੋਪਨੀਯਤਾ) ਆਰਡੀਨੈਂਸ ਦੇ ਅਨੁਸੂਚੀ 1 ਦੇ ਸੈਕਸ਼ਨ 18 ਅਤੇ 22 ਅਤੇ ਸਿਧਾਂਤ 6 ਵਿੱਚ ਦਿੱਤੇ ਅਨੁਸਾਰ ਆਪਣੇ ਨਿੱਜੀ ਡੇਟਾ ਤੱਕ ਪਹੁੰਚ ਅਤੇ ਸੁਧਾਰ ਦੀ ਬੇਨਤੀ ਕਰਨ ਦਾ ਅਧਿਕਾਰ ਹੈ। ਬਿਨੈਕਾਰ ਇੱਕ ਫੀਸ ਦੇ ਭੁਗਤਾਨ
ਦੇ ਅਧੀਨ CRR ਵਿੱਚ ਰੱਖੇ ਆਪਣੇ ਨਿੱਜੀ ਡੇਟਾ ਦੀ ਇੱਕ ਕਾਪੀ ਪ੍ਰਾਪਤ ਕਰ ਸਕਦੇ ਹਨ। ਨਿੱਜੀ ਡੇਟਾ ਦੇ ਪ੍ਰਬੰਧਨ ਬਾਰੇ ਪੁੱਛਗਿੱਛਾਂ, ਜਿਸ ਵਿੱਚ ਨਿੱਜੀ ਡੇਟਾ ਤੱਕ ਪਹੁੰਚ ਅਤੇ ਸੁਧਾਰ ਕਰਨਾ ਸ਼ਾਮਲ ਹੈ, ਇਸ ਪਤੇ 'ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ:
सਸੈਂਟ੍ਰਲ ਰਜਿਸਟਰੀ ਫਾਰ ਰੀਹਬਿਲਟੈਸ਼ਨ
ਕਿਰਤ ਅਤੇ ਭਲਾਈ ਬਿਊਰੋ
Unit 1001, 10/F, The Hub,
23 Yip Kan Street,
Wong Chuk Hang, Hong Kong
ਇਸ ਅਰਜ਼ੀ ਦੇ ਉਦੇਸ਼ ਲਈ ਬਿਨੈਕਾਰਾਂ ਦੀ ਅਪਾਹਜਤਾ (ਅਪਾਹਜਤਾਵਾਂ) 'ਤੇ ਸਵੀਕਾਰਯੋਗ ਦਸਤਾਵੇਜ਼ੀ ਸਬੂਤ ਦੀਆਂ ਉਪਰੋਕਤ ਉਦਾਹਰਣਾਂ ਸੰਪੂਰਨ ਨਹੀਂ ਹੋ ਸਕਦੀਆਂ।